ਜੰਮੂ-ਕਸ਼ਮੀਰ ਦੇ ਪੁੰਛ 'ਚ ਅੱਤਵਾਦੀਆਂ ਨੇ ਫੌਜ ਦੇ ਟਰੱਕ 'ਤੇ ਹਮਲਾ ਕੀਤਾ , ਜਿਸ 'ਚ 5 ਜਵਾਨ ਸ਼ਹੀਦ ਹੋ ਗਏ। ਕਾਂਸਟੇਬਲ ਹਰਕਿਸ਼ਨ ਸਿੰਘ ਵੀ ਇਨ੍ਹਾਂ ਸ਼ਹੀਦ ਜਵਾਨਾਂ ਵਿੱਚੋਂ ਇੱਕ ਹਨ, ਜਿਸ ਦੀ ਉਮਰ ਸਿਰਫ਼ 27 ਸਾਲ ਸੀ। ਜਿਸ ਸਮੇਂ ਉਹ ਫੌਜ ਦੇ ਟਰੱਕ 'ਤੇ ਬੈਠੇ ਹੋਣਗੇ, ਉਸ ਸਮੇਂ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅੱਜ ਉਨ੍ਹਾਂ ਦਾ ਆਖਰੀ ਦਿਨ ਹੈ। ਬਹਾਦਰ ਜਵਾਨ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੇ ਹਨ। ਅੱਜ ਪਿਤਾ ਨੂੰ ਉਨ੍ਹਾਂ ਦੀ ਸ਼ਹਾਦਤ 'ਤੇ ਮਾਣ ਹੈ ਕਿਉਂਕਿ ਹਰਕਿਸ਼ਨ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ।