ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਜਲੰਧਰ ਪੁੱਜੇ ਸਨ। ਇਸ ਦੌਰਾਨ ਉਹ ਕਿਸ਼ਤੀ 'ਚ ਬੈਠ ਕੇ ਪ੍ਰਭਾਵਿਤ ਇਲਾਕਿਆਂ 'ਚ ਪਹੁੰਚ ਰਹੇ ਸਨ ਕਿ ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਸਮੇਂ ਅਚਾਨਕ ਮਾਨ ਦੀ ਕਿਸ਼ਤੀ ਵਿਚਾਲੇ ਹੀ ਝੁਕ ਗਈ।ਇਸ ਸਮੇਂ ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਵੀ ਸਨ।ਕਿਸ਼ਤੀ 'ਤੇ ਵੱਡੀ ਗਿਣਤੀ 'ਚ ਲੋਕ ਹੋਣ ਕਾਰਨ ਜਦੋਂ ਕਿਸ਼ਤੀ ਪਾਣੀ ਦੇ ਵਿਚਕਾਰ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਗਈ। ਜਿਵੇਂ ਹੀ ਕਿਸ਼ਤੀ ਪ੍ਰਭਾਵਿਤ ਖੇਤਰ 'ਤੇ ਪਹੁੰਚੀ, ਮੁੱਖ ਮੰਤਰੀ ਕੁਝ ਦੇਰ ਕਿਨਾਰੇ 'ਤੇ ਬੈਠੇ ਰਹੇ ਅਤੇ ਫਿਰ ਲੋਕਾਂ ਦਾ ਹਾਲ-ਚਾਲ ਪੁੱਛਣ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਬਾਹਰ ਚਲੇ ਗਏ।