ਹੈਰਾਨ ਕਰ ਦੇਣ ਵਾਲੀ ਘਟਨਾ ਲੁਧਿਆਣਾ ਦੇ ਵਿਸ਼ਕਰਮਾ ਚੌਂਕ ਨੇੜੇ ਨਾਮੀ ਢਾਬੇ 'ਚ ਇਕ ਪਰਿਵਾਰ ਨਾਲ ਵਾਪਰੀ। ਇਸ ਘਟਨਾ ਤੋਂ ਬਾਅਦ ਉਹ ਸ਼ਾਇਦ ਹੀ ਅੱਜ ਤੋਂ ਬਾਅਦ ਬਾਹਰੋਂ ਖਾਣ ਬਾਰੇ ਸੋਚਣਗੇ। ਦਰਅਸਲ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ, ਜਦੋਂ ਉਨ੍ਹਾਂ ਵੱਲੋਂ ਨੋਨ ਵੇਜ ਖਾਣਾ ਮੰਗਵਾਇਆ ਗਿਆ ਤਾਂ ਖਾਣੇ 'ਚੋਂ ਮਰਿਆ ਹੋਇਆ ਚੂਹਾ ਨਿਕਲਿਆ। ਇਹ ਦੇਖ ਗ੍ਰਾਹਕਾਂ ਦਾ ਗੁੱਸਾ ਫੁੱਟ ਗਿਆ ਅਤੇ ਉਹ ਢਾਬਾ ਮਾਲਕ ਨਾਲ ਬਹਿਸਬਾਜ਼ੀ ਵੀ ਕਰਦੇ ਹੋਏ ਨਜ਼ਰ ਆਏ। ਇਹ ਖਬਰ ਸੋਸ਼ਲ ਮੀਡੀਆ ਤੇ ਕਾਫੀ ਵਾਈਰਲ ਹੋ ਰਹੀ ਹੈ. ਵੀਡੀਓ ਵਿੱਚ ਗ੍ਰਾਹਕ ਬੋਲਦੇ ਨਜ਼ਰ ਆਏ ਕਿ ਪਹਿਲਾਂ ਸਾਨੂੰ ਬੈਠਣ ਨੂੰ ਟੈਬਲ ਨਹੀਂ ਮਿਲਿਆ ਫਿਰ ਪਾਣੀ ਲਈ ਗਲਾਸ ਘੱਟ ਮਿਲੇ ਅਤੇ ਫਿਰ ਸਾਡੇ ਖਾਣੇ ਵਿੱਚ ਮਰਿਆ ਚੂਹਾ ਨਿਕਲਿਆ।