ਅਮ੍ਰਿਤਪਾਲ ਕਰਕੇ ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਤਲਵੰਡੀ ਸਾਬੋ ਵਿੱਚ ਧਾਰਾ 144 ਲਾਗੂ

ਵਿਸਾਖੀ ਦੇ ਮੌਕੇ 'ਤੇ ਫਰਾਰ ਹੋਏ ਅੰਮ੍ਰਿਤਪਾਲ ਵੱਲੋਂ ਪੰਜਾਬ ਦੇ ਸਿੱਖਾਂ ਦੇ ਇਕ ਤਖਤ ਤੇ ਆਤਮ ਸਮਰਪਣ ਕਰਨ ਦੀ ਖਬਰ ਨੇ ਪੰਜਾਬ ਅਤੇ ਪੰਜਾਬ ਪੁਲਸ 'ਚ ਅਫਰਾ-ਤਫਰੀ ਮਚਾਈ ਹੋਈ ਹੈ।ਅੱਜ ਵਿਸਾਖੀ ਦਾ ਤਿਉਹਾਰ ਹੈ, ਵੱਡੀ ਗਿਣਤੀ 'ਚ ਸੰਗਤਾਂ ਗੁਰੂਦੁਆਰਿਆਂ 'ਚ ਮੱਥਾ ਟੇਕਣ ਲਈ ਪਹੁੰਚ ਰਹੀਆਂ ਹਨ, ਜਿਸ ਕਾਰਨ ਪੁਲਸ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਪੰਜਾਬ ਪੁਲਿਸ ਹਾਈ ਅਲਰਟ 'ਤੇ ਹੈ ਅਤੇ ਹਰ ਪਾਸੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਿੱਖਾਂ ਦੇ ਪਵਿੱਤਰ ਅਸਥਾਨ ਤਲਵੰਡੀ ਸਾਬੋ ਦੇ ਦਮਦਮਾ ਸਾਹਿਬ ਵਿੱਚ ਵੀ ਪੁਲਿਸ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਭੀੜ ਦਾ ਫਾਇਦਾ ਉਠਾ ਕੇ ਕਿਸੇ ਗੁਰਦੁਆਰੇ ਵਿੱਚ ਦਾਖਲ ਹੋ ਸਕਦਾ ਹੈ। ਜਿਸ ਕਾਰਨ ਵੱਡੇ-ਵੱਡੇ ਗੁਰਦੁਆਰਿਆਂ ਦੇ ਬਾਹਰ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਗਏ ਹਨ।